ਇਸ ਪਤਝੜਾਂ ਦੀ ਰੁੱਤ ਤੋਂ ਮਾਯੂਸ ਨਾ ਹੋ ਦੋਸਤਾ,
ਬਹਾਰਾਂ ਦੇ ਆਉਣ ਦੀ ਕੁਝ ਤਾਂ ਉਮੀਦ ਰੱਖ ।
ਜਾਨ ਵੀ ਦੇ ਦੇਵੇ ਜੋ ਤੇਰੀ ਇੱਕ ਆਵਾਜ਼ ਤੇ,
ਕੋਈ ਤੇ ਐਸਾ ਸੱਜਣ ਪਿਆਰਾ ਕਰੀਬ ਰੱਖ ।
ਪੱਛਮ ਦੀ ਹਨੇਰੀ ਵਿੱਚ ਕਿਉਂ ਤਿਨਕਾ-ਤਿਨਕਾ ਹੋ ਰਿਹੈਂ,
ਵਾਰਿਸ ਹੈਂ ਤੂੰ ਪੰਜਾਬ ਦਾ ਕੁਝ ਤਾਂ ਤਹਿਜ਼ੀਬ ਰੱਖ ।
ਕਿ ਜਿਸਦਾ ਜਵਾਬ ਨਾ ਦੇ ਸਕਾ ਕਦੇ ਮੈਂ ,
ਸਵਾਲ ਮੇਰੇ ਸਾਹਮਣੇ ਐਸੇ ਨਾ ਅਜੀਬ ਰੱਖ ।
ਨਾ ਮਾਰੋ ਧੀਆਂ ਨੂੰ ਕੁੱਖਾਂ ਵਿੱਚ ਜੰਮਣ ਤੋਂ ਪਹਿਲਾਂ,
ਓ ਬੰਦਿਆ ਤੂੰ ਕੁਦਰਤ ਦੀ ਕੁਝ ਤੇ ਤਰਤੀਬ ਰੱਖ ।
" ਦੋਲਤ, ਸ਼ੋਹਰਤ ਜਿੰਨੀ ਮਰਜ਼ੀ ਕਮਾ ਭਾਵੇਂ,
" ਛਿੰਦਿਆ" ਪਰ ਦਿਲ ਨੂੰ ਅੰਦਰੋਂ ਗਰੀਬ ਰੱਖ । " ..........ਸੁਰਿੰਦਰ ਕੰਬੋਜ਼