ਸ਼ਾਅਰੀ

ਪਿੱਛੇ ਲੱਗ ਨਾ ਜਿੰਦੜੀਏ ਜੱਗ ਦੇ ਤੂੰ,
ਬਾਂਹ ਫੜਨੀ ਨਹੀਂ ਕਿਸੇ ਸੋਹਣੇ ਯਾਰ ਬਾਝੋਂ ।
ਲੱਖ ਮੰਦਿਰ-ਮਸੀਤੀ ਜਾਹ ਭਾਵੇਂ,
ਗੱਲ ਬਣਨੀ ਨਾ ਉਹਦੇ ਦਰਬਾਰ ਬਾਝੋਂ ।
ਲੱਖ ਵੇਦ , ਕੁਰਾਨ ਤੂੰ ਪੜ ਭਾਵੇਂ ,
ਪੱਲੇ ਪੈਣਾ ਨਾ ਕੁਝ ਸੱਚੀ ਸਰਕਾਰ ਬਾਝੋਂ ।
" ਛਿੰਦਿਆ " ਜਾਹ ਮੁਰਸ਼ਦ ਦੇ ਲੱਗ ਚਰਨੀ,
ਪਾਰ ਹੋਣਾ ਨਾ ਬੇੜਾ ਉਹਦੇ ਪਿਆਰ ਬਾਝੋਂ ।
*************************
ਚਾਹਵੇ ਤੈਨੂੰ ਦਿਲ ਇਹ ਮੇਰਾ,
ਪਰ ਤੈਨੂੰ ਸਮਝਾਵੇ ਕਿਹੜਾ ।
ਨਹੀਂ ਮਿਲਣਾ ਤੈਨੂੰ ਦੁਨੀਆਂ ਦੇ ਵਿੱਚ,
ਸਾਥੋਂ ਵੱਧ ਤੈਨੂੰ ਚਾਹਵੇ ਜਿਹੜਾ ।
ਚੰਨ ਦੀ ਚਾਨਣੀ ਵਰਗੀਏ ਦੱਸ ਛਿੰਦੇ"ਨੂੰ,
ਕਦ ਰੁਸ਼ਨਾਏਂਗੀ ਸਾਡਾ ਵਿਹੜਾ ।
**************************
ਚੇਤਾ ਭੁਲਾਇਆ ਏ ਤੁਸੀਂ ਤਾਂ ਮੂਲ ਸਾਡਾ ।
ਹੁਣ ਕਹਿੰਦੇ ਹੋ ਹੈ ਬਿਜ਼ੀ ਸ਼ਡਿਊਲ ਸਾਡਾ ।
ਪਰ "ਛਿੰਦਾ" ਭੁੱਲੇਗਾ ਨਾ ਕਦੇ ਦੋਸਤਾਂ ਨੂੰ,
ਜ਼ਰਾ ਕਰਿਓ ਸਲਾਮ ਕਬੂਲ ਸਾਡਾ ।
*******************************
ਜ਼ਰੂਰੀ ਨਹੀਂ ਕੇ ਹਰ ਖਵਾਇਸ਼ ਪੂਰੀ ਹੋ ਜਾਵੇ,
ਤਾਂ ਹੀ ਕੁਝ ਕਮੀਆਂ ਨਾਲ ਜੀਣਾ ਸਿੱਖ ਲਿਆ ।
ਹਰ ਮੁਹੱਬਤ ਨੂੰ ਮੰਜ਼ਿਲ ਮਿਲੇ ਮੁਮਕਿਨ ਨਹੀਂ,
ਜ਼ਹਿਰ ਤਾਂ ਹੀ ਹਿਜ਼ਰਾ ਦਾ ਪੀਣਾ ਸਿੱਖ ਲਿਆ ।
ਕੋਈ ਆਏਗਾ ਮੇਰੇ ਜ਼ਖਮਾਂ ਤੇ ਮਰਹਮ ਲਗਾਨ
ਉਮੀਦ ਨਹੀਂ "ਸੁਰਿੰਦਰ",
ਇਸ ਲਈ ਖੁਦ ਹੀ ਜ਼ਖਮਾਂ ਨੂੰ ਸੀਣਾ ਸਿੱਖ ਲਿਆ |
------------------------------------
ਇਸ਼ਕ ਇਬਾਦਤ ਤੇ ਯਾਰ ਖੁਦਾ ਮੇਰੇ ਲਈ ।
ਵਫਾ ਕਰਕੇ ਵੀ ਹਿੱਸੇ ਸਜ਼ਾ ਮੇਰੇ ਲਈ ।
ਪਹਿਲਾਂ ਨਹੀਂ ਸੀ ਕੋਈ ਮਕਸਦ ਜ਼ਿੰਦਗੀ ਦਾ,
ਹੁਣ ਬਣ ਗਈ ਉਹ ਜੀਣ ਦੀ ਵਜਾ ਮੇਰੇ ਲਈ ।
ਤੂੰ ਬਣ ਜਾਵੇਂ  ਰੱਬ ਕਰਕੇ ਨਸੀਬ ਮੇਰਾ,
ਹੋ ਸਕੇ ਤਾਂ ਕਰੀ ਇਹ ਦੁਆ ਮੇਰੇ ਲਈ ।
ਗ਼ਮ ਸਹਿ ਕੇ ਵੀ ਖੁਸ਼ ਹੈ "ਛਿੰਦਾ",
ਸਿਰ ਮੱਥੇ ਰੱਬ ਦੀ ਰਜ਼ਾ ਮੇਰੇ ਲਈ ।

-------------------
-------------------

ਇੱਕ ਕੁੜੀ ਨਾਲ ਦਿਲ ਲਾ ਬੈਠਾ,
ਹੁਣ ਉਹਦੇ ਬਿਨ ਰਹਿ ਨਹੀਂ ਹੁੰਦਾ ।
ਦਿਲ ਦੀਆਂ ਗੱਲਾਂ ਦਿਲ ਵਿੱਚ ਰੱਖੀਆਂ,
ਉਹਨੂੰ ਵੀ ਕੁਝ ਕਹਿ ਨਹੀਂ ਹੁੰਦਾ।
ਬੁਰਾ ਹੈ ਦਰਦ ਵਿਛੋੜੇ ਵਾਲਾ,
ਹੁਣ ਮੇਰੇ ਤੋਂ ਸਹਿ ਨਹੀਂ ਹੁੰਦਾ ।
ਉਹਦਾ ਨਾਂ ਮੈਨੂੰ ਰੱਬ ਜਿਹਾ ਲੱਗਦਾ ,
ਹੁਣ ਹੋਰ ਕਿਸੇ ਦਾ ਨਾਂ ਲੈ ਨਹੀਂ ਹੁੰਦਾ ।
-------------------------
-------------------------
ਸੱਜਣਾ ਇਹ ਅੱਖੀਆਂ ਰੋਈਆਂ ਰਾਤ ਸਾਰੀ ।
ਤੈਨੂੰ ਯਾਦ ਕਰ-ਕਰ ਨਾ ਇਹ ਸੋਈਆਂ ਰਾਤ ਸਾਰੀ।

ਨੈਣਾਂ ਦੇ ਵਿੱਚ ਹੰਝੂ ਸੱਜਣਾ ਦਿਲ ਵਿੱਚ ਪੀੜਾਂ ਲੈ ਕੇ ,
ਜੀਣਾ ਨਹੀਂ ਹੁਣ ਮਰਨਾ ਚਾਹੀਏ ਦੂਰ ਸੱਜਣ ਤੋਂ ਰਹਿ ਕੇ।
ਤੇਰੇ ਹੀ ਖਿਆਲਾਂ ਵਿੱਚ ਖੋਈਆਂ ਰਾਤ ਸਾਰੀ................

ਆਪਣੇ ਹੱਥੀ ਪੁੱਟ ਕੇ ਤੁਰ ਗਿਆ ਜਿਸ ਇਹ ਬੂਟਾ ਲਾਇਆ,
ਕਿਉਂ ਇੱਕ ਪਰਦੇਸੀ ਨੂੰ ਮੈਂ ਮਨ ਦਾ ਮੀਤ ਬਣਾਇਆ ।
ਹੰਝੂਆਂ ਨੇ ਪਲਕਾਂ ਧੋਈਆਂ ਰਾਤ ਸਾਰੀ....................

ਇਹ ਕੀ ਗਲਤੀ ਦਿਲ ਨੇ ਕੀਤੀ ਡਾਢਾ ਹੁਣ ਪਛਤਾਈਏ,
ਚਲ " ਸੁਰਿੰਦਰਾ " ਇਸ ਦੁਨੀਆਂ ਤੋਂ ਦੂਰ ਕਿਤੇ ਚਲੇ ਜਾਈਏ ।
ਰੋ-ਰੋ ਕੇ ਝੱਲੀਆਂ ਹੋਈਆਂ ਰਾਤ ਸਾਰੀ................

ਸੱਜਣਾ ਇਹ ਅੱਖੀਆਂ ਰੋਈਆਂ ਰਾਤ ਸਾਰੀ ।
ਤੈਨੂੰ ਯਾਦ ਕਰ-ਕਰ ਨਾ ਇਹ ਸੋਈਆਂ ਰਾਤ ਸਾਰੀ।
..............................................................
..............................................................
ਸਾਰੀ ਦੁਨੀਆਂ ਤੋਂ ਮੈਂ ਜੁਦਾ ਹੋ ਗਿਆ ,
ਵੇਖ ਤੇਰੀ ਮੁਹੱਬਤ ਵਿੱਚ ਫਨਾ ਹੋ ਗਿਆ ।

ਪਤਾ ਹੀ ਨਾ ਲੱਗਿਆ ਦਿਲ ਨੂੰ,
ਕਦੋ ਪਿਆਰ ਤੇਰੇ ਨਾਲ ਬੇਪਨਾਹ ਹੋ ਗਿਆ।

ਪਰੀਤ ਨਾਲ ਗਿਲਾ ਕੋਈ ਕੀਤਾ ਹੀ ਨਹੀਂ ਅਸੀਂ,
ਉਸ ਨੂੰ ਹੀ ਕੋਈ ਗੁਮਾਂ ਹੋ ਗਿਆ ।

ਸੁਰਿੰਦਰ ਇਸ ਫਾਨੀ ਜਿਹੀ ਦੁਨੀਆਂ ਤੋਂ,
ਹੁਣ ਜਾਣ ਦਾ ਸਾਡਾ ਸਮਾਂ ਹੋ ਗਿਆ ।
.............................................
............................................

ਕੀ ਸੀ ਮੈਂ ਕੀ ਤੋਂ ਕੀ ਮੈਨੂੰ ਕਰ ਛੱਡ ਗਈ ਏਂ,
ਨੀ ਸਾਡੀ ਯਾਰੀ ਨੂੰ ਹੁੰਗਾਰਾ ਭਰ ਕੇ ਛੱਡ ਗਈ ਏਂ ।
ਸੂਰਤ ਤੇਰੀ ਅੱਜ ਵੀ ਅੱਖਾਂ ਵਿੱਚ ਵਸਾਈ ਫਿਰਦੇ ਆਂ,
ਨੀ ਤੂੰ ਦਿਲ ਤੋਂ ਲਾਹ ਕੇ ਤੁਰ ਗਈ ਏਂ ,
ਤੇ ਅਸੀਂ ਦਿਲ ਤੇ ਲਾਈ ਫਿਰਦੇ ਆਂ ।
 ----------------------------------
 ----------------------------------
ਜਿਸਮ ਦੇ ਜ਼ਖਮ ਤਾਂ ਹਰ ਕੋਈ ਵੇਖ ਲੈਂਦਾ ਏ,
ਪਰ ਦਿਲ ਵਾਲੇ ਜ਼ਖਮ ਵਿਖਾਈਏ ਕਿਸਨੂੰ ।
ਆਪਣੇ ਹੀ ਸਾਡੇ ਲਈ ਤਾਂ ਗੈਰ ਹੋ ਗਏ ,
ਹੁਣ ਜੱਗ ਉੱਤੇ ਆਪਣਾ ਬਣਾਈਏ ਕਿਸਨੂੰ ।
ਉਹ ਤਸਵੀਰ ਤਾਂ ਨਹੀ ਲੇਖਾਂ ਵਿੱਚ " ਛਿੰਦਿਆ ",
ਹੁਣ ਦਿਲ ਦੇ ਫਰੇਮ 'ਚ ਸਜਾਈਏ ਕਿਸਨੂੰ ।
----------------------------------

----------------------------------
ਸੁਣ ਕੇ ਮੇਰੀ ਮੋਤ ਦੀ ਖਬਰ ਤੂੰ ਐਵੇਂ ਨਾ ਘਬਰਾ ਜਾਵੀਂ ।
ਹੋਵੇਗਾ ਮਾਤਮ ਮੇਰੀ ਮੋਤ ਦਾ ਤੂੰ ਵੀ ਸੋਗ ਮਨਾ ਜਾਵੀਂ ।
ਦਿਖਾਵੇ ਲਈ ਹੀ ਸਹੀ, ਪਰ ਦੋ ਅਸ਼ਕ ਤਾਂ ਵਹਾ ਜਾਵੀਂ ।
ਜੋ ਫੁੱਲ ਮੁਹੱਬਤ ਦਾ ਤੂੰ ਜ਼ਿੰਦਗੀ ਵਿੱਚ ਨਾ ਦੇ ਸਕੀ ਮੈਨੂੰ,
ਉਹੀ ਫੁੱਲ ਹੁਣ " ਸੁਰਿੰਦਰ " ਦੀ ਕਬਰ ਤੇ ਚੜਾ ਜਾਵੀਂ ।
----------------------------------
----------------------------------
ਕੋਈ ਸੁਖ ਦੀ ਨੀਂਦਰ ਸੌਦਾ ਏ ,
ਤੇ ਕਿਸੇ ਆਪਣੇ ਹੋਸ਼ ਗਵਾਏ ਹੋਏ ਨੇ ।
ਕੋਈ ਚੁੱਪ ਕਰ ਕੇ ਕੋਲੋ ਲੰਘ ਜਾਂਦਾ ,
ਤੇ ਕਿਸੇ ਰਾਹਾਂ 'ਚ ਨੈਣ ਵਿਛਾਏ ਹੋਏ ਨੇ ।
ਉਹਨੂੰ ਰੱਬਾ ਨਹੀਂ ਭੋਰਾ ਪਰਵਾਹ ਸਾਡੀ,
ਤੇ "ਛਿੰਦੇ" ਦੇ ਸਾਹ ਮੁੱਕਣ ਤੇ ਆਏ ਹੋਏ ਨੇ ।
 --------------------------------
 --------------------------------

ਛੱਡ ਦਿਲਾ ਵੇ ਇਸ਼ਕ ਦੀ ਰਾਹ ਔਖੀ,
ਇਹਦੇ ਵਿੱਚ ਤਾਂ ਗਮ ਦੀਆਂ ਝੜੀਆਂ ਨੇ ।
ਉਹਨੂੰ ਦੁੱਖ ਤੋਂ ਸਿਵਾ ਹੋਰ ਕੁਝ ਨਾ ਮਿਲਾ,
ਤੇ ਅੱਖਾਂ ਜੀਹਦੀਆਂ ਵੀ ਜੱਗ ਤੇ ਲੜੀਆਂ ਨੇ ।
ਕਈ ਸੋਹਨੀਆਂ ਝਨਾਂ ਵਿੱਚ ਡੁੱਬ ਮੋਈਆਂ,
ਤੇ ਕਈ ਸੱਸੀਆਂ ਥਲ ਵਿੱਚ ਸੜੀਆਂ ਨੇ ।
ਵੇਖੀ "ਛਿੰਦਿਆ" ਇਸ਼ਕ ਨਾ ਕਰ ਬੈਠੀ,
ਇਹਦੇ ਵਿੱਚ ਮੁਸੀਬਤਾਂ ਬੜੀਆਂ ਨੇ ।