Wednesday, September 8, 2010

ਇਸ਼ਕ ਇਬਾਦਤ ਤੇ ਯਾਰ ਖੁਦਾ ਮੇਰੇ ਲਈ ।
ਵਫਾ ਕਰਕੇ ਵੀ ਹਿੱਸੇ ਸਜ਼ਾ ਮੇਰੇ ਲਈ ।
ਪਹਿਲਾਂ ਨਹੀਂ ਸੀ ਕੋਈ ਮਕਸਦ ਜ਼ਿੰਦਗੀ ਦਾ,
ਹੁਣ ਬਣ ਗਈ ਉਹ ਜੀਣ ਦੀ ਵਜਾ ਮੇਰੇ ਲਈ ।
ਤੂੰ ਬਣ ਜਾਵੇਂ ਨਸੀਬ ਰੱਬ ਕਰਕੇ ਨਸੀਬ ਮੇਰਾ,
ਹੋ ਸਕੇ ਤਾਂ ਕਰੀ ਇਹ ਦੁਆ ਮੇਰੇ ਲਈ ।
ਗ਼ਮ ਸਹਿ ਕੇ ਵੀ ਖੁਸ਼ ਹੈ "ਛਿੰਦਾ",
ਸਿਰ ਮੱਥੇ ਰੱਬ ਦੀ ਰਜ਼ਾ ਮੇਰੇ ਲਈ ।

No comments:

Post a Comment