ਇੰਤਜ਼ਾਰ
ਉਹੀ ਦਿਲਬਰ ਤੇ ਉਹੀ ਦਿਲਦਾਰ ਮੇਰਾ ।
ਮੇਰੇ ਲਈ ਹੈ ਸਬ ਕੁਛ ਯਾਰ ਮੇਰਾ ।ਕਰਦੇ ਰਹੇ ਹੁਣ ਤੱਕ ਇੰਤਜ਼ਾਰ ਜਿਸਦਾ,
ਪਰ ਆਇਆ ਹੀ ਨਹੀਂ ਉਹ ਦਿਲਦਾਰ ਮੇਰਾ ।
ਉਹਦੇ ਲਈ ਭਾਵੇਂ ਅਸੀਂ ਕੁਝ ਵੀ ਨਹੀਂ,
ਮੇਰੇ ਲਈ ਹੈ ਉਹ ਪਰਵਰਦਿਗਾਰ ਮੇਰਾ ।
ਮੁਹੱਬਤ ਚਿਹਰਿਆਂ ਦੀ ਨਹੀਂ ਮੋਹਤਾਜ਼ ਹੁੰਦੀ,
ਰੂਹਾਂ ਦਾ ਹੈ ਪਾਕ ਪਿਆਰ ਮੇਰਾ ।
ਉਹਦੇ ਬਿਨਾਂ ਵੀਰਾਨ ਇਹ ਜ਼ਿੰਦਗੀ ਹੈ,
ਉਹਦੇ ਨਾਲ ਹੈ ਵੱਸਦਾ ਸੰਸਾਰ ਮੇਰਾ ।
ਉਹਦੀ ਆਖੀ ਹਰ ਗੱਲ ਮੰਨ ਲਈਏ,
ਰੱਬ ਵਾਂਗ ਉਹਦੇ ਤੇ ਐਤਬਾਰ ਮੇਰਾ।
ਫਿਰ ਚਾਹੇ ਉਹ ਉਮਰਾਂ ਦੀ ਪੀੜ ਦੇ ਜਾਏ,
ਪਿਆਰ ਕਰੇ ਕਬੂਲ ਇੱਕ ਵਾਰ ਮੇਰਾ ।
ਵੈਦ,ਹਕੀਮ ਕੀ ਨਬਜ਼ ਪਛਾਣਸਨ ਹੁਣ "ਛਿੰਦੇ",
ਉਹਦੇ ਪਿਆਰ ਦਾ ਦਿਲ ਬੀਮਾਰ ਮੇਰਾ।
No comments:
Post a Comment